Share on Facebook

Main News Page

ਗੁਰੂ ਨੂੰ ਛੱਡ ਕੇ ਬਾਬੇ ਦਾ ਪਿੰਜਰ ਪੂਜਣ ਲੱਗੇ ਅਖੌਤੀ ਸਿੱਖ

ਖਾਲੜਾ 7 ਫਰਵਰੀ (ਸੰਦੀਪ ਸਿੰਘ) ਜਿਲਾ ਤਰਨ ਤਾਰਨ ਅਧੀਨ ਪੈਂਦੇ ਪਿੰਡ ਸੁਰਸਿੰਘ ਵਿਖੇ, ਪਿਛਲੇ ਕੁਝ ਦਿਨਾਂ ਤੋਂ ਗੁਰਦੁਆਰਾ ਬਾਬਾ ਸ਼ਾਮ ਦਾਸ ਦੀ ਖੁਦਾਈ ਦੌਰਾਨ, ਧਰਤੀ ਚੌਂ ਇਕ ਪਿੰਜਰ ਨਿਕਲਣ ਤੋਂ ਬਾਅਦ, ਅਨਮਤੀ ਲੋਕਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਛੱਡ ਕੇ, ਉਸ ਪਿੰਜਰ ਦੀ ਪੂਜਾ ਕਰਨੀ ਸ਼ੁਰੂ ਕਰ ਕੇ, ਧੜਾ-ਧੜ ਉਸ ਨੂੰ ਮੱਥੇ ਟੇਕੇ ਜਾ ਰਹੇ ਹਨ। ਇਹ ਪਿੰਡ ਬਾਬਾ ਬਿਧੀ ਚੰਦ ਜੀ ਦੀ ਅੰਸ ਬੰਸ ਕਹੇ ਜਾਂਦੇ ਬਾਬਾ ਦਇਆ ਸਿੰਘ ਦਾ ਤੇ ਸ਼੍ਰੋਮਣੀ ਕਮੇਟੀ ਮੈਂਬਰ ਹਰਦਿਆਲ ਸਿੰਘ ਦਾ ਜੱਦੀ ਪਿੰਡ ਹੈ।

ਜੱਦੋਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਚਾਰ ਸੈਂਟਰਾਂ ਦੀ ਟੀਮ ਭਾਈ ਜਤਿੰਦਰ ਸਿੰਘ ਮਾਹਣੇ, ਭਾਈ ਸੰਦੀਪ ਸਿੰਘ ਖਾਲੜਾ, ਸ੍ਰ. ਭਗਵਾਨ ਸਿੰਘ ਸਰਕਲ ਇੰਚਾਰਜ ਭਿੱਖੀਵਿੰਡ, ਉਸ ਜਗ੍ਹਾ ਪਹੁੰਚੇ ਤਾਂ ਦੇਖਿਆ ਕਿ ਗੁਰਮਤਿ ਗਿਆਨ ਤੋਂ ਵਿਹੂਣੇ ਲੋਕ ਹੱਡੀਆਂ ਦੇ ਪਿੰਜਰ, ਜੋ ਕਿ ਦੋ ਜਗ੍ਹਾ ਤੇ ਵੰਡ ਕੇ ਰੱਖਿਆ ਗਿਆ ਸੀ। ਉਸ ਅੱਗੇ ਮਾਇਆ ਦਾ ਚੜਾਵਾ ਚੜਾ ਕੇ ਮੱਥੇ ਟੇਕ ਰਹੇ ਸਨ।

ਜਿਥੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ, ਉਥੇ ਹੁਣ ਉਸ ਪਿੰਜਰ ਦਾ ਖੋਪਰ ਹੱਡੀਆਂ ਤੇ ਹੇਠੋਂ ਨਿਕਲੇ ਦੋ ਘੜੇ ਰੱਖ ਕੇ, ਉਹਨਾਂ ਦੀ ਪੂਜਾ ਕਰਵਾਈ ਜਾ ਰਹੀ ਸੀ, ਤੇ ਕਿਹਾ ਜਾ ਰਿਹਾ ਸੀ ਕਿ ਇਹ ਪਿੰਜਰ ਬਾਬਾ ਸ਼ਾਮ ਦਾਸ ਜੀ ਦਾ ਹੈ। ਜਿਸ ਬਾਰੇ ਮਹਾਂਪੁਰਸ਼ ਮਹਾਨ ਸੰਤ ਬਾਬਾ ਦਇਆ ਸਿੰਘ ਜੀ ਨੇ ਸਾਨੂੰ ਜਾਣਕਾਰੀ ਦਿਤੀ ਸੀ, ਕਿ ਉਹ ਸਮਾਧੀ ਸਮੇਤ ਹੀ ਇਥੇ ਲੀਨ ਹੋਏ ਸਨ, ਤੇ ਹੁਣ ਜਦੋਂ ਅਸੀਂ ਖੁਦਾਈ ਸ਼ੁਰੂ ਕੀਤੀ, ਤਾਂ ਸਾਨੂੰ ਉਹਨਾਂ ਦਾ ਪਵਿਤਰ ਪਿੰਜਰ ਮਿਲ ਗਿਆ ਹੈ।

ਇਸ ਦੇ ਨਾਲ ਹੀ ਉਥੇ ਪਹੁੰਚੀ ਟੀਮ ਨੇ ਦੇਖਿਆ, ਕਿ ਮੱਥਾ ਟੇਕਣ ਆ ਰਹੇ ਲੋਕਾਂ ਵਾਸਤੇ ਵਿਸ਼ੇਸ਼ ਲੰਗਰ ਚਾਹ ਤੇ ਪ੍ਰਸ਼ਾਦੇ ਦਾ ਇੰਤਜਾਮ ਵੀ ਕੀਤਾ ਗਿਆ ਸੀ। ਇਸ ਸਾਰੇ ਕਾਰੇ ਨੂੰ ਦੇਖਦਿਆਂ ਉਹਨਾਂ ਨੂੰ ਕੁੱਝ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਨਾ ਸਮਝੇ ਜਿਸ ਬਾਰੇ ਟੀਮ ਵੱਲੋਂ ਸਾਰੀ ਜਾਣਕਾਰੀ ਸਪੋਕਸਮੈਨ ਅਖਬਾਰ ਰਾਹੀਂ ਤੇ ਫੋਨਾਂ ਦੇ ਰਾਹੀ ਸਾਰੀਆਂ ਜਥੇਬੰਧੀਆਂ ਤਕ ਪਹੁੰਚਾ ਦਿਤੀ ਗਈ ਹੈ।

ਗਿ. ਸੰਦੀਪ ਸਿੰਘ ਖਾਲੜਾ 98553 41616


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top